Another attack to abolish Sikh culture by ZEE TV…..
http://zeetvagainstsikhs.blogspot.com/
Lets be straight and clear.... Dasham bani is the bani of Guru ji... no one had ever done kintu-parantu on it till the govt puppets came.... people like Bhai Randhiir Singh, Sant Jarnail Singh, Sardar Kapoor Singh were high scholars in spiritual and education.... It's clear that Darshu and Dilgeer are govt touts..... alot of proofs.... so lets just allow them to bark....
"‘ਬੰਸਾਵਲੀਨਾਮਾ ਦਸਾਂ ਪਾਸਸ਼ਾਹੀਆਂ ਕਾ’ ਕਿਰਤ ਭਾਈ ਕੇਸਰ ਸਿੰਘ ਛਿਬਰ ਇਕ ਅਹਿਮ ਦਸਤਾਵੇਜ਼ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਸਾਫ ਜ਼ਿਕਰ ਹੈ। ਇਸ ਵਿਚ ਕਲਗੀਧਰ ਪਿਤਾ ਦੇ ਹਵਾਲੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਦਰਜੇ ਨੂੰ ਸਪਸ਼ਟ ਤੌਰ ਤੇ ਵਰਣਨ ਕਰਦਿਆਂ ਕੇਸਰ ਸਿੰਘ ਛਿਬਰ ਦਸਦਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਦਸਮ ਗ੍ਰੰਥ ਮੌਜੂਦ ਸੀ ਜਿਸ ਬਾਰੇ ਹਜ਼ੂਰ ਨੇ ਬਚਨ ਕੀਤਾ ਕਿ ਇਹ ਅਸਾਡੀ ਖੇਡ ਹੇ
ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ।
ਸਾਹਿਬ ਨੂੰ ਸੀ ਪਿਆਰਾ। ਹਥੀਂ ਲਿਖਿਆ ਖਿਡਾਇਆ।
ਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆ।
ਬਚਨ ਕੀਤਾ “ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ"।
ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦ।
ਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ।
Translation of the letter;
The One prevaileth everywhere. May the Immortal be our saviour. Most revered divine mother, Mani Singh makes obeisance at thy feet. News further is that on coming here my body has been suffering from acute wind-ailment and my health has been deteriorating. I meditated on the songs of healing thrice. But there has been no slackness in the service of the Golden Temple. The Khalsa has lost its hold in the Punjab and the Sikhs are retreating to the forests and mountains. The whole of the Punjab is under the sway of the despots. Even in the villages the life of the young men and women is not safe. They are hunted and killed mercilessly. The enemies of the Guru have joined hands with them. The handaliyas (followers of an impostor guru) are spying on the Sikhs and are betraying them to the enemies.Almost everyone has left Amritsar. The clerks and accountants have fled. So far the Almighty has protected me. 1 cannot say what may happen tomorrow. The Master's words will come to pass. Binod Singh's grandson has passed away. Among the books I sent there is a volume of 303 Triya Charitar Upakhyan written by the master. Please give that volume to Sihan Singh who lives in the interior of the city. So far I have not been able to trace Shastra Nam Mala Puran. I have found the first part of Krishna Avtar but not the second part. If I get it I will send it. There is a rumour here that Banda has made good his escape. May the Lord protect him. Guru Angad's family at Khadur has sent five tolas of old for your adopted son's bride.[3] Please recover seventeen rupees from Jhanda Singh. I gave him five rupees to meet the expenses of the journey. He has some bad habits and he will squander the money. The accountants have not as yet given me the accounts, otherwise I would have sent a hundi from the big city (Lahore). If my health improves I shall come some time in October or November.
Baisakh 22.
Sd/ Mani Singh
Sir John Malcolm was a Scottish soldier, statesman, and historian. He held various distinguished posts, including Ambassador to
After witnessing the tradition of Gurmatta at Akal Takhat Sahib, Malcolm writes in details on how the Khalsa convenes the great national council (Gurmatta). Among other things that Malcolm has written about this tradition, he notes that when the chiefs and leaders were seated in congregation there were two granths which were placed in front of them, ‘Adi-Granth’ and ‘Dasama Padshah ka Granth’. This is a rare eye witness account of the events at Akal Takhat Sahib including its maryada.
Reference to ‘Dasama Padshah Ka Granth’ comes numerous times in Malcolm’s book. He has not only made reference to this granth as the creation of the tenth Guru but has also given translations from portions of Bachittar Natak. How much the ‘Dasama Padshah Ka Granth’ or Sri Dasam Granth was important among Khalsa also becomes clear when Malcolm writes:
“Guru Govind inculcated his tenets upon his followers by his preaching, his actions, and his works; among which is the Dasama Padshah ka Granth, or the book of the tenth king or ruler; Guru Govind being the tenth leader of the sect from Nanac. This volume, which is not limited to religious subjects, but filled with accounts of his own battles, and written with the view of stirring up a spirit of valour and emulation among his followers, is at least as much revered, among the Sikhs as the Adi-Granth of Arjunmal”. (Malcolm. Sketch of the Sikhs. Page 51)
Dasama Padshah Ka Granth is the primary name of Sri Dasam Granth which was prevalent among the Khalsa in the 17th and 18th century. This title even appears on some of the oldest beerhs. Sri Dasam Granth was never addressed with the name ‘Bachittar Natak Granth’ as is being falsely propagated now. Those who propagate this lie don’t even have any knowhow of the structure of Sri Dasam Granth which is the collection of various works by Guru Sahib, ‘Bachittar Natak Granth’ being one of them. Hence ‘Bachittar Natak Granth’ is a part of Sri Dasam Granth, but is not the old name of Sri Dasam Granth.
" ਕੀ ਸੰਤ ਗਿ: ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ, ਭਾਈ ਵੀਰ ਸਿੰਘ ਜੀ, ਪ੍ਰੋ: ਪੂਰਨ ਸਿੰਘ ਜੀ, ਗਿਆਨੀ ਦਿੱਤ ਸਿੰਘ ਜੀ (ਜਿਨ ਨੇ ਦਇਆਨੰਦ ਨੂੰ ਹਰਾਇਆ ਸੀ), ਭਾਈ ਰਣ੍ਧੀਰ ਸਿੰਘ ਜੀ (ਅਖੰਡ ਕੀਰਤਨੀ ਜੱਥਾ), ਭਾਈ ਕਾਹਨ ਸਿੰਘ ਜੀ ਨਾਭਾ, ਸਿਰਦਾਰ ਕਪੂਰ ਸਿੰਘ ਜੀ, ਪਿੰਰਸੀਪਲ ਸਤਿਬੀਰ ਸਿੰਘ ਜੀ, ਗਿਆਨੀ ਸੰਤ ਸਿੰਘ ਜੀ ਮਸਕੀਨ, ਸ਼ਹੀਦ ਭਾਈ ਫ਼ੌਜਾ ਸਿੰਘ ਜੀ (ਅਖੰਡ ਕੀਰਤਨੀ ਜੱਥਾ), ਪ੍ਰੋ: ਸਾਹਿਬ ਸਿੰਘ ਜੀ, ਗਿਆਨੀ ਮਾਨ ਸਿੰਘ ਜੀ ਝੌਰ, ਪ੍ਰੋ: ਪਿਆਰਾ ਸਿੰਘ ਜੀ ਪਦਮ, ਪ੍ਰਸਿੱਧ ਸਿੱਖ ਹਿਸਟੋਰੀਅਨ ਗੰਡਾ ਸਿੰਘ ਜੀ ਅਤੇ ਕਾਲਜਾਂ, ਯੂਨੀਵਰਸਿਟੀਆਂ ਵਿਚ ਹੈਡ ਆਫ਼ ਡਿਪਾਰਟਮੈਂਟ, ਪ੍ਰੋਫ਼ੈਸਰਜ਼ ਤੇ ਹੋਰ ਅਨੇਕਾਂ ਵਿਦਵਾਨ ਤੇ ਸੰਤ ਮਹਾਤਮਾਂ ਆਦਿਕ…..........
ਕੀ ਇਹ ਸਾਰੇ ਸੱਚ ਦੇ ਪਾਰਖੂ ਨਹੀਂ ਸਨ?
ਕੀ ਇਹ ਸਾਰੇ ਹੀ ਬਾਣੀ ਨੂੰ ਵਿਚਾਰਨ ਵਾਲੇ ਨਹੀਂ ਸਨ?
ਕੀ ਇਹ ਸਾਰੇ ਮੂਰਖ ਸਨ? ਜੋ ਦਸਮ ਗੰਰਥ ਨੂੰ ਗੁਰੂ ਕੀ ਬਾਣੀ ਮੰਨਦੇ ਸਨ?
ਕੀ ਇਹ ਸਾਰੇ ਸਿੱਖ ਕੌਮ ਦੇ ਦੁਸ਼ਮਣ ਸਨ?
ਕੀ ਇਹ ਸਾਰੇ ਸਿੱਖਾਂ ਨੂੰ ਹਿੰਦੂ ਦੇਵੀ-ਦੇਵਤਿਆਂ ਦੀ ਪੂਜਾ ਵਿਚ ਲਾਉਣ ਵਾਲੇ ਸਨ?
ਜ਼ਰਾ ਹੋਸ਼ ਕਰੋ, ਉਨ ਲੋਕਾਂ ਦੀ ਪਛਾਣ ਕਰੋ, ਜੋ ਕਿਸੇ ਨਾ ਕਿਸੇ ਮੁੱਦੇ’ ਤੇ ਸਿੱਖ ਕੌਮ ਵਿਚ ਫ਼ੁੱਟ ਪਾਉਣਾ ਚਾਹੁੰਦੇ ਹਨ ਤੇ ਸਿੱਖ ਕੌਮ ਵਿਚ ਭਰਾ-ਮਾਰੂ ਜੰਗ ਛੇੜਨੀ ਚਾਹੁੰਦੇ ਹਨ।"
The question is, did Guru Gobind Singh actually worship Durga for strength before the creation of the Khalsa in 1698?
Even the places where Guru Gobind Singh rested for a while became sacred to the Sikhs and were worshipped by them. How is it that no Sikh, not even stray individuals, ever pay homage to Durga nor do they ever worship her? In the Zafarnama, which was written only six years later, Guru Gobind Singh called himself an idol breaker.
Paen gahe jab te tumre, tab te kou aakh tare nahi aneo, ram rahiim puran kuran, anek kahai'n mat ek na maneo, simrat saastar bed sabai bahu bhed kahain ham ek na janeo sri aspan kirpa tumri kar main na kaheo sabh tohe bakhaneo.
Dohra : sagal duar kao chad kai gaheo tuharo duar banhe gahe kl laaj as Gobihd das tuhar.
Ever since I took refuge at Thy feet, O God, I have brought no other god under the eye of my faith. Rain and Rahim are various deities of the Puran and Quran. They describe the One so differently; But I believe in none, I have faith in none but Thee, O God. The Vedas, Shastras and Simritis give various forms of worship; I believe in none and I have faith in none of them. O Glorious Weilder of the sword of dharma, It is only through Thy grace I have been able to write all this. dohra: After leaving all other doors, O God, I have come to Thy door. O make me Thine for having once called me Thine own. I, Gobind, am just a humble servant of Thine.
These verses express the thoughts and the moods, the faith, the philosophy and the spiritual ideal to which he was inwardly attached in the very month in which he is alleged to have worshipped Durga. By comparing Guru Gobind Singh's translation with the original in Sanskrit written by Rishi Markande I have noticed that Guru Gobind Singh has deliberately excluded those chapters which give the list of siddhis, psychic powers, that can be attained by reciting it. The siddhis range from the cure of leprosy, smallpox and snake bite to the power of defeating the enemy.
He translated these lives of Durga in the literary language of those times to reveal Durga in the true light. He was pained to see that millions of Bengalis and Biharis worshipped Durga and yet they were timid and weak. The idea of fighting dharamyudh, the battles of righteousness, had disappeared from their consciousness. The worship of Durga had degenerated into a worship of a low type of psychic powers.
The sacred Banee of Sri Guru Gobind Singh Sahib has guided the Khalsa for the last 300 years and is part and parcel of the Sikh psyche. Sri Dasam Granth of Sri Guru Gobind Singh Sahib is the second most respected scripture of the Sikhs after Sri Guru Granth Sahib Ji. In addition of being the source of the Banees of Sikh Baptism (Amrit Sanchar), Daily Prayer (Nitnem) and Ardas, Sri Dasam Granth Sahib is also the only source from where the terminologies, phrases and concepts of the Khalsa are derived. Some prominent examples are, 'Waheguru Ji Ki Fateh', 'Deg Teg Fateh', 'Bipran Ki Reet', 'Panth', 'Khalsa', 'Khanda', 'Kirpan', 'Sarab-loh', 'Dharam-Yudh' etc. http://www.sridasamgranth.com/#/sri-dasam-granth-and-britsih-c/4538989768
"ਘੱਗੇ ਨੇ ਕਿਹਾ ਕਿ ਦਸਮ ਗੁਰੂ ਸਾਹਿਬ ਨੇ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਿਉ ਨਹੀ ਕੀਤੀ ? ਅਤੇ ਕਈ ਥਾਂ ਘਗਾ, ਭਾਈ ਸਾਹਿਬ ਸਿੰਘ ਦਾ ਪਰਮਾਣ ਦਿੰਦਾ ਰਹਿੰਦਾ ਹੈ ਸੋ ਭਾਈ ਸਾਹਿਬ ਸਿੰਘ ਜੀ ਦੀ ਲਿਖਤ ਮੈਂ ਇਥੇ ਸਾਂਝੀ ਕਰਣਾ ਚਾਹੁੰਦਾ ਹਾਂ , ਜਿਸ ਵਿਚ ਭਾਈ ਸਾਹਿਬ ਸਿੰਘ ਆਪ ਦਸਦੇ ਹਨ ਕਿ ਗੁਰੂ ਸਾਹਿਬ ਨੇ ਅਪਣੀ ਬਾਣੀ ਕਿਊਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀ ਕੀਤੀ
ਕਾਦਿਰ ਦੀ ਸੁੰਦਰਤਾ ਦੇ ਦੋ ਪਹਿਲੂ ਹਨ; ਇਕ ਹੈ ‘ਜਮਾਲ’ (ਕੋਮਲ ਸੁੰਦਰਤ) ਤੇ ਦੂਜਾ ਹੈ ‘ਜਲਾਲ’। ਤਿਆਗ, ਪਿਆਰ, ਦਇਆ ਤੇ ਸੰਤੋਖ ਆਦਿਕ ਮਨੁੱਖਾ ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ‘ਬਾਣੀ’ ਨੇ ਪੈਦਾ ਕੀਤਾ। ਇਸ ‘ਜਮਾਲ’ ਨੂੰ ਜਿਉਂਦਾ ਰੱਖਣ ਲਈ ‘ਜਲਾਲ’ ਦੀ ਲੋੜ ਸੀ, ਬੀਰ ਰਸ ਦੀ ਲੋੜ ਸੀ, ਇਹ ਕੰਮ ‘ਵਰਿਆਮ ਮਰਦ’ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ। ਲੁਤਫ ਇਹ ਹੈ ਕਿ ਇੰਨ੍ਹਾਂ ਦੀ ‘ਬਾਣੀ’ ਵਿਚ ਪ੍ਰਮਾਤਮਾ ਦੀ ਹੀ ਸਿਫਤ-ਸਲਾਹ ਹੈ, ਪਰ ਲਫਜ਼ ਅਜਿਹੇ ਵਰਤੇ ਹਨ ਤੇ ਲਫਜ਼ਾਂ ਦੀ ਚਾਲ ਦੇ ‘ਛੰਦ’ ਐਸੇ ਵਰਤੇ ਹਨ ਜਿੰਨ੍ਹਾਂ ਨੂੰ ਪੜ੍ਹ-ਸੁਣ ਕੇ ਬੀਰ-ਰਸ ਹੁਲਾਰੇ ਵਿਚ ਆਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ‘ਬਾਣੀ’ ‘ਰਾਗ’-ਵਾਰ ਵੰਡੀ ਗਈ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ‘ਬਾਣੀ ਵੱਖੋ ਵੱਖਰੇ ‘ਛੰਦਾਂ’ ਅਨੁਸਾਰ ਵੰਡੀ ਹੋਈ ਹੈ, ਜੋ ਬੀਰ-ਰਸ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ, ਵੇਖੋ, ਬਚਿੱਤ੍ਰ ਨਾਟਕ ਵਿਚ ਪ੍ਰਮਾਤਮਾ ਨੂੰ ਤੇਗ-ਰੂਪ ਆਖ ਕੇ ਐਸੇ ਲਫਜ਼ਾਂ ਤੇ ਛੰਦਾਂ ਵਿਚ ਨਮਸਕਾਰ ਕਰਦੇ ਹਨ ਕਿ ਚਿੱਤ ਜੋਸ਼ ਵਿਚ ਆ ਕੇ ਮਾਨੋ, ਨੱਚ ਉਠਦਾ ਹੈ:-
ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ, ਬਰ ਬੰਡੰ॥
ਭੁਜ ਦੰਡ ਅਖੰਡੰ, ਤੇਜ ਪ੍ਰਚੰਢੰ, ਜੋਤਿ ਅਮੰਡੰ, ਭਾਨ ਪ੍ਰਭੰ॥
ਸੁਖ ਸੰਤਹ ਕਰਣੰ, ਦੁਰਮਤਿ ਦਰਣੰ, ਕਿਲਵਿਖ ਹਰਣੰ, ਅਸਿ ਸਰਣੰ॥
ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥
ਸ਼ਾਇਦ ਇੰਨ੍ਹਾਂ ਹੀ ਕਾਰਨਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਹੀ ਰਹਿਣ ਦਿੱਤਾ।
ਭਾਈ ਸਾਹਿਬ ਸਿੰਘ
Poster by Sikhi wallpapers.
Following is from Dasam Granth ji ;
1. 'Some worship Brahma and some call Shiva God. Some say Vishnu is the Lord of the earth, by whose worship all sins depart. O ignorant man, think a thousand times over (over the futility of this sort of worship), none of these shall avail thee at the end. Dwell on Him alone in your heart Who was, and Who ever shall remain'- Guru Gobind Singh (33 Swaiyyas)
2. 'In the body corporate of the Lord there are millions of Vishnus and Shivas . In it are contained millions of Brahmas and Indras and millions of the Sun gods, Moon Gods and the Water gods'. Guru Gobind Singh (Chaubis Avtaar)
3. My Guru is the Lord that made the world, created Gods, Demons, Yaksshas and is incarnated in all from the beginning to the end.'
'Sin and suffering do not come near those who meditate on Thy name, O Lord, but they who dwell on other deities, destroy themselves, in futile squabbles.'
'All deities are subject to time and therefore subject to death. He alone is the immortal Lord - beyond time and space.'
Do not accept for worship anyone created by Him, worship only the creator. The Lord without a beginning, the Unborn, the Unconquerable and the Imperishable, should be recognized as the Supreme Lord.
Do not recognize any except the One Lord. I have discarded all other doors and have taken refuge only at Thy door. I will not worship any except thee. Whatever blessings I need, I shall get these from thee.
Guru Gobind Singh (Bachittar Natak, Sabad Hezare).
Says Guru Gobind Singh:
There are some Sikhs who raise their objection on authenticity of Dasam Granth and rejects whole Baani of Dasam Granth. They do not accept it as composed by Guru Gobind Singh ji. By rejecting the whole baani of 10th Guru , These Sikhs are axing upon their feet themselves and harming the interests of Sikh religion.
By rejecting Bachitar Natak, they reject Hemkunt Sahib and Hazoor Sahib too because both are related with the previous life of 10th Guru. Guruji visited Hazoor Sahib (Nanded) in this life also but proved there he meditated that place in Satyug also. This version of reincarnation is rejected by some foolish ignorant Sikhs.
Not only this, but by rejecting whole Baanis of Guru Gobind Singh ji, they have also rejected the Amrit ritual of Sikhism because there are five baanis to be recited while preparing Amrit. Out of these five Baanis, three baanis, Chaupai sahib, Swaaiye and Jaap sahib are composed by 10th Guru.
Thus they have also questioned the title names of Sikhs like SINGH and KAUR, which are given by 10th Guru ji to his Sikhs after they accepted Amrit and became Khalsa.
Guru sahib has narrated his whole history of his previous life in sixth chapter(Adhyay) of Bachitar Natak as; ‘AB MAIN APNI KATHA BAKHANO….’ He leaves no doubt in the minds of his followers but Inder Ghgaa (Kala Afgana), Darshan Singh, Joginder Singh Sahney of Spokesman etc some of his associates objects only two points to reject this composition.
Three enemies of Sikh religion.
All Sikhs should always keep in mind that S. Kihar Singh ji was given death penalty by govt of India because he prepared the great martyr S. Beant singh ji for Amrit ritual at Gurudwara Bangla Sahib, Delhi, who assassinated Indira Gandhi in 1984.
Since then govt of India has adopted a policy to abolish Sikh culture and their martial quality they get through Amrit ritual and to divide Sikhs by all means. To raise the additions in Dasam Granth and sow the seeds of division is the first move, so please be cautious and save your religion and your culture.
Darshan Singh, Inder Ghagaa and their associates are working on behest of govt and are destroying Sikh culture in their ignorance and their short sightedness.
Dasam Granth and Khalsa;
Inder Ghagga raised his finger on three points;
1)- That two sons of Mata Veero ji got martyred, Guru ji has described their martyrdom.
2)- That Guru ji could never write some lines using sexual words like ‘….Ling bina keene sabh raja.”
3)- That Guru ji did not thank Peer Budu Shah whose two sons & discliples also got martyrd and his whole family suffered due to helping Guru ji.
Due to these three points, these people have rejected whole beautifully composed Baani of Guru Gobind Singh ji.
I can give the true meanings which are sent to me by Amarjeet singh ji khosa as;
ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ‘ਸਹਿਜੇ ਰਚਿਓ ਖਾਲਸਾ’ ਦੇ ਪੰਨਾਂ ੧੦੭੮ ਉਪਰ ਉਹ ਲਿਖਦੇ ਹਨ “-- ‘ਬਚਿਤ੍ਰ ਨਾਟਕ’ ਵਿਚ ‘ਲਿੰਗ ਬਿਨਾ ਕੀਨੇ ਸਭ ਰਾਜਾ’ ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ ‘ਮਾਝ ਕੀ ਵਾਰ’ ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ। ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:
-ਸਲੋਕ ਮ:੧॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਪੰ:੧੪੦)
ਜੇ ‘ਬਚਿਤ੍ਰ ਨਾਟਕ’ ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ। ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ”।
ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:੧੦੬੬ ਉਪਰ ‘ਲਿੰਗ’ ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.੨ ਸੰਗਯਾ-ਚਿੰਨ੍ਹ. ਨਸ਼ਾਨ.੩ ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.੪ ਜਨਨੇਂਦ੍ਰਿਯ.ਪੁਰਸ਼ ਦਾ ਖਾਸ ਚਿੰਨ੍ਹ.੫ ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.੬…,੭…,੮…੯ ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. ‘ਲਿੰਗ ਬਿਨਾ ਕੀਨੇ ਸਭ ਰਾਜਾ’ (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ.
ਗੁਰੂ ਨਾਨਕ ਦੇਵ ਜੀ ਨੇ ਜਨੇਊ ਨੂੰ ਭੀ-- ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ।
ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥ ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ। ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨ।
ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ-- ਸਭੇ ਵਖਤ ਸਭੇ ਕਰਿ ਵੇਲਾ॥ਖਾਲਕੁ ਯਾਦਿ ਦਿਲੈ ਮਹਿ ਮਉਲਾ॥ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ। ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ ਗੱਲ ਨਹੀਂ ਕਰਦੇ ਹਨ। ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ।
ਹੁਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਆਰਿ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ ‘ਮਿੱਟੀ ਬੇਈਮਾਨ ਕੀ’ ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ ‘ਧੁਰ ਕੀ ਬਾਣੀ’ ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਹਰਿੰਦਰ ਸਿੰਘ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ। ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ।
ਇਸੇ ਤਰ੍ਹਾਂ ਸੰਨ ੨੦੦੫ ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ.ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ। ਮੈਂ ਅਤੇ ਸਤਵਿੰਦਰਪਾਲ ਸਿੰਘ ਉਸ ਘਰ ਦਰਸ਼ਨ ਸਿੰਘ ਨਾਲ ਗੁਰਮੱਤਿ ਵਿਚਾਰਾਂ ਲਈ ਗਏ। ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ। ਕਹਿੰਦਾ ‘ਇਥੇ ਜੋ ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ। ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ’। ਵਾਹ! ਪਾਣੀ ਪੀਣਾ ਪੁਣ ਕੇ। ਬੰਦੇ ਖਾਣੇ ਚੁਣ ਕੇ।
ਫਿਰ ਸ੍ਰ.ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ-ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ। ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਓ ਤੁਰਕਾਨਾ। ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ। ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ-ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ। ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ। ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ। ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ।
ਉਦੋਂ ਅਗਰ ਰਾਗੀ ਦਰਸ਼ਨ ਸਿੰਘ ‘ਸੁੰਨਤ’ ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ? ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ। ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ? ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ ਸੁੰਨਤ ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ?
ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ, ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ, ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ, ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ-
ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥ ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥
ਸ਼ਬਦ ਲਾਂਡ ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:੧੦੬੩ ਉਪਰ ਕੀਤਾ ਹੈ। ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨ। ਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ। ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ।
ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ। ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ-- ਤੇਰੇ ਦਾਸਰੇ ਕਉ ਕਿਸ ਕੀ ਕਾਣਿ॥ ਜਿਸ ਕੀ ਮੀਰਾ ਰਾਖੈ ਆਣਿ॥੨॥ ਜੋ ਲਉਡਾ ਪ੍ਰਭਿ ਕੀਆ ਅਜਾਤਿ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥ ਪੰ:੩੭੬ !! ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ।
ਇਉਂ ਦਸਮ ਗ੍ਰੰਥ ਵਿੱਚ, 'ਤ੍ਰਿਯਾਚਰਿਤ੍ਰ' ਦੇ ਆਰੰਭ ਵਿੱਚ ਹੀ ਇਸ ਸਾਰੇ ਅਧਿਆਇ ਨੂੰ, ਜਿਸ ਵਿੱਚ ਕਿ ਪ੍ਰੋਫ਼ੈਸਰ ਰਾਮ ਪ੍ਰਕਾਸ਼ ਸਿੰਘ ਜੀ ਵਾਲੀ 'ਰੂਪਕੋਅਰ' ਦੀ ਵਾਰਤਾ ਦਰਜ ਹੈ, ਗੁਰੂ ਸਾਹਿਬ ਨੇ ਆਪ ਹੀ ਪਖਯਾਨ-ਚਰਿਤ੍ਰ ਲਿਖਯਤੇ ਕਹਿ ਕੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਰੂਪ ਕੌਰ ਦੀ ਕਥਾ ਇੱਕ ਮਨੋਕਲਪਤ ਕਹਾਣੀ ਕਿੱਸਾ ਹੈ,, ਸੁਹਿਰਦ ਸੰਹਿਤਾ ਹੈ, ਜੋ ਕਿ ਮਨੋਵਿਲਾਸ ਲਈ ਤੇ ਹਿਤੋਪਦੇਸ਼, ਨਸੀਹਤ ਦੇਣ ਲਈ ਕਹੀ ਤੇ ਕਥਨੀ ਗਈ ਹੈ।
ਪੰਜ ਪਿਆਰਿਆਂ ਦੀ ਪਰਖ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਮੁਰਦਾ ਪਈ ਕੌਮ ਵਿਚ ਰੂਹਾਨੀ ਸ਼ਕਤੀ ਭਰਨ ਲਈ ਇਕ ਇਲਾਹੀ ਕੌਤਕ ਰਚਿਆ ! ਆਨੰਦਪੁਰ ਸਾਹਿਬ ਵਿਖੇ ੧੬੯੯ ਦੀ ਵਿਸਾਖੀ ਵਾਲੇ ਦਿਨ ਕਈ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਦਾ ਭਾਰੀ ਦੀਵਾਨ ਸਜਿਆ ! ਕੀਰਤਨ ਉਪਰੰਤ ਗੁਰੂ ਸਾਹਿਬ ਜੀ ਨੇ ਪੰਜਾਂ ਸਿੰਘਾਂ ਦੇ ਸੀਸ ਦੀ ਮੰਗ ਕੀਤੀ !
ਅਬੂ ਉੱਲਾ ਤੁਰ੍ਰਾਨੀ ਨਾਂ ਦਾ ਮੁਸਲਮਾਨ , ਜੋ ਔਰੰਗਜ਼ੇਬ ਦਾ ਜਾਸੂਸ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿਚ ਜਾਸੂਸੀ ਕਰਦਾ ਸੀ,
ਓਹ ਆਪਣੀ ਰਿਪੋਰਟ ਵਿਚ ਵਿਸਾਖੀ ਦਾ ਅਖੀਂ ਡਿਠਾ ਹਾਲ ਬਿਆਨ ਕਰਦਾ ਹੈ !
ਬਟਾਲੇ ਤੋਂ ਚੜਦੇ ਪਾਸੇ ਗੁਰਦਸਪੂਰ ਵਾਲੀ ਸੜਕ ਉਤੇ ਸ਼ਹਿਰੋਂ ਕੋਈ ਡੇਢ ਕੁ ਮੀਲ ਦੀ ਵਿਥ ' ਤੇ ਪਿੰਡ ਕਿਲਾ ਟੇਕ ਸਿੰਘ ਹੈ ! ਓਥੇ ਚੰਗੇ ਤਕੜੇ ਵਿਦਵਾਨ ਗਿਆਨੀ ਬੂਟਾ ਸਿੰਘ ਜੀ ਹਨ ! ਜਿਹੜੇ ਖੇਤੀ-ਬਾੜੀ ਦੇ ਨਾਲ ਹਿਕਮਤ (ਵੈਦ) ਦਾ ਕਮ ਵੀ ਕਰਦੇ ਹਨ ! ਓਹਨਾ ਦੀ ਲਾਇਬ੍ਰੇਰੀ ਵਿਚੋਂ ਉਰਦੂ ਦੀ ਇਕ ਪੁਸਤਕ ਮਿਲੀ ! ਪੁਸਤਕ ਦੇ ਪਹਿਲੇ ਤੇ ਅੰਤਲੇ ਚਾਰ ਵਰਕੇ ਨਹੀਂ ਸਨ ਪਰ ਪੁਸਤਕ ਲਿਖੀ ਹੋਈ ਸੀ ਕਿਸੇ ਇਤਿਹਾਸਕਾਰ ਅਬੂ ਉਲਾ ਤੁਰ੍ਰਾਨੀ ਮੁਸਲਮਾਨ ਦੀ ! ਔਰੰਗਜ਼ੇਬ ਵੱਲੋਂ ਸ੍ਰੀ ਦਸਮੇਸ਼ ਜੀ ਦੇ ਦਰਬਾਰ ਵਿਚ ਬ੍ਰਾਹਮਨ ਦਾ ਰੂਪ ਧਰ, ਟਿੱਕਾ ਲਾ, ਜਨੇਓ ਪਾ, ਧੋਤੀ ਬਨੀ ਰਹਿੰਦਾ ਸੀ ਅਤੇ ਦਰਬਾਰ ਦੀ ਰੋਜ਼ ਦੀ ਰਿਪੋਰਟ ਦਿੱਲੀ ਔਰੰਗਜ਼ੇਬ ਨੂ ਭੇਜਦਾ ਸੀ ! ਇਹ ਦਸਮੇਸ਼ ਜੀ ਦੇ ਮਾਲੀ ਗੁਲਾਬੇ ਪਾਸ ਰਹਿੰਦਾ ਸੀ, ਦਸਮੇਸ਼ ਜੀ ਦੇ ਦਰਬਾਰ ਵਿਚ ਜਾਂਦਾ ਅਤੇ ਓਹਨਾ ਦੇ ਚਰਨਾ ਤੇ ਮਥਾ ਟੇਕਦਾ ਸੀ ਅਤੇ ਅਗੋਂ ਜਾਨੀ ਜਾਂਨ ਦਸਮੇਸ਼ ਪਿਤਾ ਹਸ ਛਡਦੇ ਸਨ ! ਓਹਨਾ ਨੂ ਇਸਦੇ ਪਖੰਡ, ਦੰਭ, ਤੇ ਜਸੂਸੀ ਦਾ ਇਲਮ ਸੀ ! ਭਾਈ ਵੀਰ ਸਿੰਘ ਜੀ ਆਪਣੀ ਦਸਮੇਸ਼ ਚਮਤਕਾਰ ਵਿਚ ਅਬੂ ਉਲਾ ਤੁਰ੍ਰਾਨੀ ਦਾ ਜਿਕਰ ਕਰਦੇ ਹਨ ! ਅਬੂ ਉੱਲਾ ਤੁਰ੍ਰਾਨੀ ਡੇਢ ਦੋ ਸਾਲ ਇਸੇ ਤਰਾਂ ਸਤਿਗੁਰਾਂ ਦੇ ਦਰਬਾਰ ਦੀ ਜਸੂਸੀ ਕਰਦਾ ਰਿਹਾ ! ਇਹ ਅਬੂ ਉਲਾ ਤੁਰ੍ਰਾਨੀ ਆਪਣੀ ਕਿਤਾਬ ਵਿਚ ਇਸਤਰਾਂ ਲਿਖਦਾ ਹੈ ਕਿ,
"ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿਚ ਅਮ੍ਰਿਤ ਤਿਆਰ ਕੀਤਾ, ਦੀਵਾਨ ਵਿਚ ਹਾਜਰੀ ੩੫-੪੦ ਹਜਾਰ ਸੀ ! ਮੁਗਲਾਂ ਦੇ ਚਾਰ ਤਖ਼ਤ ਸਨ - ਦਿੱਲੀ, ਆਗਰਾ, ਲਾਹੌਰ ਅਤੇ ਕਲਾਨੌਰ ਪਰ ਗੁਰੂ ਦੇ ਤਖ਼ਤ ਦੀ ਸੋਭਾ ਨਿਰਾਲੀ ਸੀ ! ਇਹ ਤਖ਼ਤ ਮੁਗਲ ਬਾਦਸ਼ਾਹ ਦੇ ਤਖਤ ਨੂ ਮਾਤ ਕਰਦਾ ਸੀ ! ਓਸ ਦਿਨ ਲਿਬਾਸ, ਚੜਤ, ਜਲਾਲ ਅਤੇ ਤੇਜ਼ ਅਝ੍ਲਵਾਂ ਸੀ ! ਗੁਰੂ ਜੀ ਦਰਬਾਰ ਵਿਚ ਆਏ ਅਤੇ ਕਿਰਪਾਨ ਨੂ ਮਿਆਂਨ ਵਿਚੋਂ ਕਢ, ਨੰਗੀ ਕਰਕੇ ਫੜ ਬਾ-ਅਵਾਜ਼ ਬੁਲੰਦ ਕਿਹਾ, 'ਮੈਨੂ ਇਕ ਸਿਰ ਦੀ ਲੋੜ ਹੈ ! 'ਬਗੈਰ ਦੇਰ, ਸੋਚ ਵਿਚਾਰ ਅਤੇ ਕਿਸੇ ਹੀਲ-ਹੁਜ਼ਤ ਦੇ ਦਯਾ ਰਾਮ ਆ ਹਾਜਰ ਹੋਇਆ ! ਗੁਰੂ ਨੇ ਭਰੇ ਦਰਬਾਰ ਵਿਚ ਜਿਥੇ ਓਹ ਖਲੋਤੇ ਸਨ, ਸਭਨਾਂ ਦੇ ਸਾਹਮਣੇ ਇਕ ਵਾਰ ਕੀਤਾ ਅਤੇ ਸਿਰ ਧੜ ਤੋਂ ਜੁਦਾ ਹੋ ਗਿਆ ! ਦੀਵਾਨ ਵਿਚ ਸਨਸਨੀ ਫੈਲ ਗਈ ਅਤੇ ਬਹੁਤੇ ਆਦਮੀ ਅਵਾਕ ਰਹਿ ਗਏ ! ਗੁਰੂ ਜੀ ਨੇ ਫਿਰ ਗਰਜਵੀਂ ਅਤੇ ਕੜਕਵੀਂ ਅਵਾਜ਼ ਵਿਚ ਕਿਹਾ, 'ਮੈਨੂ ਇਕ ਹੋਰ ਸਿਰ ਦੀ ਲੋੜ ਹੈ !' ਝਟ ਧਰਮ ਚੰਦ ਉਠਿਆ, ਜਾ ਗੁਰੂ ਜੀ ਨੂ ਨਮਸ੍ਕਾਰ ਕੀਤੀ ਅਤੇ ਗੁਰੂ ਜੀ ਦੇ ਇਕੋ ਵਾਰ ਨੇ ਇਸ ਦਾ ਸਿਰ ਧੜ ਤੋਂ ਵਖ ਕਰ ਦਿੱਤਾ ! ਦੀਵਾਨ ਵਿਚ ਹਲਚਲ ਮਚ ਗਈ , ਭਾਜੜ ਪੈ ਗਈ ! ਗੁਰੂ ਜੀ ਨੇ ਫਿਰ ਬਾ-ਅਵਾਜ਼ ਬੁਲੰਦ ਇਕ ਹੋਰ ਸਿਰ ਮੰਗਿਆ ਅਤੇ ਯਕੇ ਬਾਦ ਦੀਗਰੇ ਹਿਮ੍ਮਤ ਰਾਏ, ਮੁਹਕਮ ਚੰਦ, ਅਤੇ ਸ਼ਿਬ ਰਾਮ ਇਹਨਾ ਪੰਜਾਂ ਨੂ ਕਤਲ ਕਰ ਦਿੱਤਾ ! ਸਿਰ ਧੜ ਨਾਲੋਂ ਵਖਰੇ ਕਰ ਦਿੱਤੇ !
ਕਈ ਆਦਮੀ ਗੁਰੂ ਜੀ ਦੀ ਮਾਤਾ ਕੋਲ ਪਹੁੰਚ ਗਏ ਅਤੇ ਸਾਰੀ ਵਿਖਿਆ ਸੁਣਾਈ ! ਗੁਰੂ ਜੀ ਨੇ ਓਹਨਾ ਪੰਜਾਂ ਦੇ ਸਰੀਰਾਂ ਅਤੇ ਕਪੜਿਆਂ ਨੂ ਚੰਗੀ ਤਰਾਂ ਧੋ ਦਿੱਤਾ ! ਫਰ੍ਸ ਵੀ ਸਾਫ਼ ਕੀਤਾ ਅਤੇ ਖੂਨ ਦਾ ਕੋਈ ਵੀ ਦਾਗ ਕੀਤੇ ਵੀ ਨਾ ਰਹਿਣ ਦਿੱਤਾ ! ਫਿਰ ਓਸ ਕਾਫਰਾਂ ਦੇ ਪੀਰ ਨੇ ਇਕ ਦਾ ਸਿਰ ਦੂਸਰੇ ਦੇ ਧੜ ਨਾਲ ਅਤੇ ਸਿਰ ਤੇ ਧੜ ਰਲਾ ਮਿਲਾ ਕੇ, ਦੂਸਰਿਆਂ ਧੜਾਂ ਨਾਲ ਦੂਸਰੇ ਸਿਰ ਲਾ ਕੇ ਪਹਿਰ ਕੁ ਵਿਚ ਚੰਗੀ ਤਰਾਂ ਸੀ ਦਿੱਤੇ !ਓਹਨਾ ਪੰਜਾਂ ਲਾਸ਼ਾਂ ਉਤੇ ਚਿਟੇ ਕਪੜੇ ਪਾ ਦਿੱਤੇ ਅਤੇ ਫਿਰ ਇਕ ਪਥਰ ਦਾ ਕੁੰਡਾ ਮੰਗਵਾ ਕੇ ਓਸ ' ਤੇ ਲੋਹੇ ਦੀ ਇਕ ਕੜ੍ਹਾਹੀ, ਜਿਸ ਨੂ ਕੁੰਡੇ ਨਹੀਂ ਸੀ ਲਗੇ ਹੋਏ, ਰਖ ਪਾਣੀ ਪਾ ਆਬ-ਏ-ਹਿਯਾਤ ਬਣਾਓਨ ਲਗ ਪਿਆ ! ਕਾਫਰਾਂ ਦਾ ਪੀਰ ਓਸ ਕੜ੍ਹਾਹੀ ਵਿਚ ਤਲਵਾਰ ਫੇਰਦਾ ਰਿਹਾ ਅਤੇ ਕੋਈ ਕਲਮਾ ਪੜਦਾ ਰਿਹਾ ! ਇਹ ਅਮਲ ਕੋਈ ਆਧਾ-ਪਾਉਣਾ ਪਹਿਰ ਹੁੰਦਾ ਰਿਹਾ ! ਇਸੇ ਸਮੇਂ ਕਾਫਰਾਂ ਦੇ ਪੀਰ ਦੀ ਕਿਸੇ ਔਰਤ ਨੇ ਓਸ ਕੜ੍ਹਾਹੀ ਵਿਚ ਕੁਝ ਲਿਆ ਕੇ ਪਾ ਦਿੱਤਾ ! ਹੁਣ ਆਬ-ਏ-ਹਿਯਾਤ ਤਿਆਰ ਹੋ ਚੁਕਾ ਸੀ !
ਗੁਰੂ ਜੀ ਨੇ ਓਹਨਾ ਲਾਸ਼ਾਂ ਤੋਂ ਪੜਦਾ ਚੂਕ ਪਹਿਲਾਂ ਦਯਾ ਰਾਮ ਦੇ ਸਿਰਹਾਣੇ ਬੈਠ, ਮੁੰਹ ਖੋਲ ਆਬ-ਏ-ਹਿਯਾਤ ਓਸ ਦੇ ਮੁੰਹ ਵਿਚ ਪਾ ਦਿੱਤਾ ! ਸਿਰ ਦੇ ਵਾਲਾਂ ਵਿਚ ਪਾਇਆ ਅਤੇ ਸਾਰੇ ਸਰੀਰ ਤੇ ਛਿੜਕਿਆ ਅਤੇ ਆਖਿਆ,'ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!' ਇਹ ਕਹਿੰਦੇ ਸਾਰ ਹੀ ਦਇਆ ਰਾਮ ਉਠ ਕੇ ਖਲੋ ਗਿਆ ਅਤੇ ਉਚੀ ਸਾਰੀ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!’ ਬੋਲਿਆ ! ਭਰੇ ਦਰਬਾਰ ਵਿਚ ਸਕਤੇ ਦਾ ਆਲਮ ਛਾ ਗਿਆ ! ਹਜ਼ਾਰਾਂ ਇਨਸਾਨਾ ਦੇ ਹੁੰਦੀਆਂ ਹੋਇਆਂ ਵੀ ਕੋਈ ਸਾਹ ਨਹੀਂ ਲੈ ਰਿਹਾ ਸੀ ਅਤੇ ਦੀਵਾਨ ਵਿਚ ਬੈਠੇ ਆਦਮੀ ਗੁਰੂ ਦੀ ਕਰਾਮਾਤ ਉਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ ! ਇਸੇ ਤਰਾਂ ਓਸ ਦੇ ਬਾਅਦ ਯ੍ਕੇਬਾਦ ਦੀਗਰੇ ਬਾਕੀ ਦੇ ਓਹਨਾ ਚੌਹਾਂ ਨੂ ਵੀ ਆਬ-ਏਹਿਯਾਤ ਪਿਲਾ, ਓਸੇ ਤਰਾਂ ਵਾਲਾਂ ਅਤੇ ਸਰੀਰ ਉਤੇ ਆਬ-ਏ-ਹਿਯਾਤ ਛਿੜਕ ਬੋਲ, 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!' ਬੁਲਾ ਓਹਨਾ ਨੂ ਵੀ ਮੁੜ ਜਿੰਦਾ ਕਰ ਦਿੱਤਾ !
ਗੁਰੂ ਓਹਨਾ ਨੂ ਤਮ੍ਬੂ ਵਿਚ ਲੈ ਗਿਆ !ਕੁਝ ਚਿਰ ਬਾਅਦ ਗੁਰੂ ਆਪ ਵੀ ਅਤੇ ਓਹ ਪੰਜੇ ਆਦਮੀ ਪਿਛੇ - ਪਿਛੇ ਤਮ੍ਬੂ ਵਿਚੋਂ ਬਾਹਰ ਨਿਕਲ ਆਏ ! ਹੁਣ ਓਹਨਾ ਨਵੇਂ ਲਿਬਾਸ ਪਾਏ ਹੋਏ ਸਨ !ਓਹ ਪੰਜੇ ਮੁੜ ਜਿੰਦਾ ਕੀਤੇ ਆਦਮੀ ਤਮ੍ਬੂ ਤੋਂ ਬਾਹਰ ਆ ਖਲੋ ਗਏ ਅਤੇ ਗੁਰੂ ਨੇ ਬੀਰ ਆਸਣ ਕਰ ਓਹਨਾ ਤੋਂ ਆਪ ਆਬ-ਏ-ਹਿਯਾਤ ਮੰਗਿਆ ! ਓਹਨਾ ਨੇ ਪੁਛਿਆ ਤੁਸੀਂ ਇਸ ਅਮੋਲ ਵਸਤੁ ਲਈ ਕੀ ਦਿੱਤਾ ? ਗੁਰੂ ਜੀ ਨੇ ਕਿਹਾ ਕਿ ਮੈਂ ਪ੍ਰਣ ਕਰਦਾ ਹਾਂ, ਮੈਂ ਆਪਣੇ ਮਾਤਾ- ਪਿਤਾ, ਔਲਾਦ ਆਪ ਤੋਂ ਸਭ ਕੁਰਬਾਨ ਕਰ ਦਿਆਂਗਾ ਅਤੇ ਇਸ ' ਤੇ ਓਹਨਾ ਪੰਜਾਂ ਨੇ ਗੁਰੂ ਜੀ ਨੂ ਆਬ-ਏ-ਹਿਯਾਤ ਦਿੱਤਾ ਅਤੇ ਗੁਰੂ ਜੀ ਦਾ ਨਾਮ ਓਸ ਵਕਤ ਤੋਂ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਹੋ ਗਿਆ ! ਓਹਨਾ ਪੰਜਾਂ ਦੇ ਨਾਲ ਵੀ ਸਿੰਘ ਜੋੜ ਦਿੱਤਾ ! ਦਇਆ ਸਿੰਘ, ਧਰਮ ਸਿੰਘ, ਹਿਮਤ ਸਿੰਘ,ਮੁਹਕਮ ਸਿੰਘ, ਅਤੇ ਸਾਹਿਬ ਸਿੰਘ ਰਖ ਦਿੱਤਾ !”
ਅਬੂ ਉਲ੍ਲਾ ਤੁਰ੍ਰਾਨੀ ਲਿਖਦਾ ਹੈ, !ਮੈਂ ਬਹੁਤ ਪਛਤਾਇਆ ਤੇ ਰੋਇਆ ! ਓਸ ਤੋਂ ਬਾਅਦ ਓਥੇ ਹੀ ਹਜ਼ਾਰਾਂ ਆਦਮੀਆਂ ਨੇ ਓਹ ਆਬ-ਏ-ਹਿਯਾਤ ਪੀਤਾ ! ਮੈਥੋਂ ਨਾ ਰਿਹਾ ਗਿਆ ਅਤੇ ਮੈਂ ਵੀ ਆਪਣੇ ਆਪ ਨੂ ਬੜਾ ਧਿਰਕਾਰਦਾ ਅਤੇ ਪਛਤਾਂਦਾ ਹੋਇਆ ਓਸੇ ਵਕਤ ਹੀ ਕਿਸੇ ਮਿਕਨਾਤੀਸੀ ਕ੍ਸ਼੍ਸ਼ ਅਧੀਨ ਝਟ ਗੁਰੂ ਕੇ ਚਰਨਾ ਤੇ ਡਿੱਗਾ, ਓਸ ਤੋਂ ਆਬ-ਏ -ਹਿਯਾਤ ਦੀ ਦਾਤ ਮੰਗੀ ! ਗੁਰੂ ਨੇ, ਜਿਹੜਾ ਜਰੂਰ ਮੇਰਾ ਪਖੰਡ ਤੇ ਦਮ੍ਭ ਜਾਣਦਾ ਸੀ, ਬੜੇ ਪਿਆਰ ਨਾਲ ਮੈਨੂ ਥਾਪੜਾ ਦੇ ਆਬ-ਏ-ਹਿਯਾਤ ਪਿਆ ਕੇ ਅਤੇ ਮੇਰਾ ਨਾਮ ਅਜਮੇਰ ਸਿੰਘ ਰਖ ਦਿੱਤਾ ! ਮੇਰੇ ਜਨਮ ਜਨਮਾਂਤਰਾਂ ਦੇ ਇਸ ਤਰਾਂ ਪਾਪ ਕੱਟੇ ਗਏ ! ਮੈਂ ਗੁਰੂ ਜੀ ਦੀ ਫੌਜ਼ ਵਿਚ ਭਰਤੀ ਹੋ ਗਿਆ ਅਤੇ ਚੰਗੀ ਤਰਾਂ ਜੰਗਾਂ ਵਿਚ ਜੁਲਮ ਨਾਲ ਦੂ-ਬਦੂ ਲੜਿਆ !
ਮੈਂ ਉਸੇ ਦਿਨ ਹੀ ਆਪਣੀ ਜਿੰਦਗੀ ਦੀ ਅਖੀਰਲੀ ਰਿਪੋਰਟ ਔਰੰਗਜ਼ੇਬ ਨੂ ਘਲ ਦਿੱਤੀ ਤੇ ਇਸ ਦੀਵਾਨ ਵਿਚ ਵਾਪਰੀ ਅਤੇ ਅਖੀਂ ਡਿਠੀ ਘਟਨਾ ਦਾ ਸਾਰਾ ਹਾਲ ਵਿਸਥਾਰ ਨਾਲ ਖੋਲ ਕੇ ਲਿਖ ਦਿੱਤਾ ਅਤੇ ਬੜੇ ਜੋਰਦਾਰ ਲਫਜਾਂ ਵਿਚ ਔਰੰਗਜ਼ੇਬ ਨੂ ਤਾੜਨਾ ਕੀਤੀ ਕਿ ਖਬਰਦਾਰ ! ਜਿਓੰਦੇ ਜਾਗਦੇ ਰੱਬ ਨਾਲ (ਖੁਦਾ ਨਾਲ ) ਮਥਾ ਨਾ ਲਾ, ਜੁਲਮ ਨਾ ਕਮਾ ਅਤੇ ਜੇ ਮੇਰੀ ਸਿਫਾਰਿਸ਼ ' ਤੇ ਅਮਲ ਨਾ ਕੀਤਾ ਤਾਂ ਖਾਨਦਾਨ, ਸਲ੍ਤਨਤ ਤਬਾਹ ਹੋ ਜਾਵੇਗੀ ! ਦੁਨੀਆਂ ਦੇ ਤਖਤੇ ਓਤੇ ਨਾਮੋ ਨਿਸ਼ਾਨ ਮਿਟ ਜਾਵੇਗਾ !”
ਭਾਈ ਜਗੀਰ ਸਿੰਘ ਮਸਤ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੀਆਂ ਦੀ ਪ੍ਰੇਰਨਾ ਸਦਕਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਜਾ ਕੇ ਢੂੰਡ-ਭਾਲ ਕਰਕੇ ਅਬੂ ਉਲ੍ਲਾ ਤੁਰ੍ਰਾਨੀ ਦੀ ਇਹ ਖੁਫਿਆ ਰਿਪੋਰਟ ਜੋ ਓਸ ਨੇ ਔਰੰਗਜ਼ੇਬ ਨੂ ਲਿਖੀ ਸੀ, ਪੜੀ ! ਜਦੋਂ ਓਹਨਾ ਨੇ ਇਸ ਦੀ ਫੋਟੋ ਕਾਪੀ ਕਰਨ ਦੀ ਆਗਿਆ ਮੰਗੀ ਤਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕਰ ਦਿੱਤਾ !
No comments:
Post a Comment